ਸੰਖੇਪ ਜਾਣਕਾਰੀ
ਆਈਪੀ ਮਨਜ਼ੂਰੀ ਸੂਚੀ ਇੱਕ ਵਿਕਲਪਿਕ ਸੁਰੱਖਿਆ ਵਿਸ਼ੇਸ਼ਤਾ ਹੈ, ਜਿਸ ਨਾਲ ਤੁਸੀਂ ਤੈਅ ਕਰ ਸਕਦੇ ਹੋ ਕਿ ਕਿਹੜੇ ਆਈਪੀ ਪਤੇ ਤੁਹਾਡੇ OpenAI ਏਪੀਆਈ ਤੱਕ ਪਹੁੰਚ ਕਰ ਸਕਦੇ ਹਨ.
ਇਸ ਨੂੰ ਚਾਲੂ ਕਰਨ 'ਤੇ, ਸਿਰਫ਼ ਨਿਰਧਾਰਤ ਆਈਪੀ ਪਤਿਆਂ ਜਾਂ ਆਈਪੀ ਰੇਂਜਾਂ ਤੋਂ ਆਉਣ ਵਾਲੀਆਂ ਬੇਨਤੀਆਂ ਨੂੰ ਹੀ ਇਜਾਜ਼ਤ ਮਿਲਦੀ ਹੈ. ਬਾਕੀ ਸਾਰੇ ਆਈਪੀ ਪਤਿਆਂ ਤੋਂ ਆਉਣ ਵਾਲੀਆਂ ਬੇਨਤੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ, ਭਾਵੇਂ ਉਨ੍ਹਾਂ ਵਿੱਚ ਵੈਧ ਏਪੀਆਈ ਕੁੰਜੀ ਸ਼ਾਮਲ ਹੋਵੇ.
ਇਸ ਵਿਸ਼ੇਸ਼ਤਾ ਦਾ ਉਦੇਸ਼ ਸਿਰਫ਼ ਭਰੋਸੇਯੋਗ ਨੈੱਟਵਰਕ ਮਾਹੌਲਾਂ ਨੂੰ ਪਹੁੰਚ ਦੇ ਕੇ ਏਪੀਆਈ ਦੀ ਅਣਅਧਿਕਾਰਤ ਵਰਤੋਂ ਦਾ ਖ਼ਤਰਾ ਘਟਾਉਣ ਵਿੱਚ ਮਦਦ ਕਰਨਾ ਹੈ.
ਨੋਟ: ਆਈਪੀ ਮਨਜ਼ੂਰੀ ਸੂਚੀ ਸਿਰਫ਼ ਏਪੀਆਈ ਬੇਨਤੀਆਂ 'ਤੇ ਲਾਗੂ ਹੁੰਦੀ ਹੈ. ਇਸ ਦਾ platform.openai.com ਤੱਕ ਪਹੁੰਚ ਜਾਂ ਵਰਤੋਂਕਾਰ ਦੇ ਸਾਈਨ ਇਨ ਕਰਨ 'ਤੇ ਕੋਈ ਅਸਰ ਨਹੀਂ ਪੈਂਦਾ.
ਆਈਪੀ ਮਨਜ਼ੂਰੀ ਸੂਚੀ ਕਿਉਂ ਵਰਤੀਏ
ਆਈਪੀ ਮਨਜ਼ੂਰੀ ਸੂਚੀ ਇਨ੍ਹਾਂ ਕੰਮਾਂ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ:
ਏਪੀਆਈ ਤੱਕ ਪਹੁੰਚ ਨੂੰ ਜਾਣੇ-ਪਛਾਣੇ ਤਕਨੀਕੀ ਢਾਂਚੇ ਤੱਕ ਸੀਮਤ ਕਰਨਾ (ਮਿਸਾਲ ਵਜੋਂ, ਤੁਹਾਡੇ ਸਰਵਰ ਜਾਂ ਕਲਾਊਡ ਮਾਹੌਲ)
ਏਪੀਆਈ ਕੁੰਜੀ ਲੀਕ ਹੋਣ ਦੀ ਸੂਰਤ ਵਿੱਚ ਖ਼ਤਰਾ ਘਟਾਉਣਾ
ਏਪੀਆਈ ਬੇਨਤੀਆਂ ਕਿੱਥੋਂ ਆ ਸਕਦੀਆਂ ਹਨ, ਇਸ 'ਤੇ ਵਾਧੂ ਨਿਯੰਤਰਣ ਰੱਖਣਾ
ਆਈਪੀ ਮਨਜ਼ੂਰੀ ਸੂਚੀ ਦੀ ਵਰਤੋਂ ਆਮ ਤੌਰ 'ਤੇ ਅਸਲ ਸੇਵਾਵਾਂ ਚਲਾਉਣ ਵਾਲੇ ਮਾਹੌਲਾਂ ਵਿੱਚ ਹੁੰਦੀ ਹੈ, ਜਿੱਥੇ ਏਪੀਆਈ ਬੇਨਤੀਆਂ ਸਥਿਰ ਜਾਂ ਸਪਸ਼ਟ ਤੌਰ 'ਤੇ ਨਿਰਧਾਰਤ ਨੈੱਟਵਰਕ ਰੇਂਜਾਂ ਤੋਂ ਆਉਂਦੀਆਂ ਹਨ.
ਇਹ ਕਿਵੇਂ ਕੰਮ ਕਰਦੀ ਹੈ
ਤੁਸੀਂ ਮਨਜ਼ੂਰਸ਼ੁਦਾ ਆਈਪੀ ਪਤਿਆਂ ਜਾਂ ਸੀਆਈਡੀਆਰ ਰੇਂਜਾਂ ਦੀ ਸੂਚੀ ਸੈੱਟ ਕਰਦੇ ਹੋ.
ਮਨਜ਼ੂਰਸ਼ੁਦਾ ਆਈਪੀ ਪਤਿਆਂ ਤੋਂ ਆਉਣ ਵਾਲੀਆਂ ਬੇਨਤੀਆਂ ਸਵੀਕਾਰ ਕੀਤੀਆਂ ਜਾਂਦੀਆਂ ਹਨ.
ਮਨਜ਼ੂਰੀ ਸੂਚੀ ਵਿੱਚ ਸ਼ਾਮਲ ਨਾ ਹੋਣ ਵਾਲੇ ਆਈਪੀ ਪਤਿਆਂ ਤੋਂ ਆਉਣ ਵਾਲੀਆਂ ਬੇਨਤੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ.
ਆਈਪੀ ਮਨਜ਼ੂਰੀ ਸੂਚੀ ਇਨ੍ਹਾਂ ਪੱਧਰਾਂ 'ਤੇ ਲਾਗੂ ਕੀਤੀ ਜਾ ਸਕਦੀ ਹੈ:
ਸੰਸਥਾ ਦੇ ਪੱਧਰ 'ਤੇ, ਜਾਂ
ਪ੍ਰੋਜੈਕਟ ਦੇ ਪੱਧਰ 'ਤੇ
ਉਪਲਬਧਤਾ
ਆਈਪੀ ਮਨਜ਼ੂਰੀ ਸੂਚੀ ਦੀ ਸਹੂਲਤ ਸਾਰੇ ਏਪੀਆਈ ਗਾਹਕਾਂ ਲਈ ਉਪਲਬਧ ਹੈ.
ਆਈਪੀ ਮਨਜ਼ੂਰੀ ਸੂਚੀ ਸੈੱਟ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ.
ਆਈਪੀ ਮਨਜ਼ੂਰੀ ਸੂਚੀ ਸੈੱਟ ਕਰੋ
ਨੋਟ: ਤੁਸੀਂ ਵੱਧ ਤੋਂ ਵੱਧ 50 ਆਈਪੀ ਪਤੇ ਜਾਂ ਸੀਆਈਡੀਆਰ ਰੇਂਜਾਂ ਜੋੜ ਸਕਦੇ ਹੋ.
ਸੈਟਿੰਗਾਂ ਖੋਲ੍ਹੋ.
ਸੁਰੱਖਿਆ ਚੁਣੋ.
ਆਈਪੀ ਮਨਜ਼ੂਰੀ ਸੂਚੀ ਚੁਣੋ.
ਇੱਕ ਜਾਂ ਵੱਧ ਆਈਪੀ ਪਤੇ ਜਾਂ ਸੀਆਈਡੀਆਰ ਰੇਂਜਾਂ ਜੋੜੋ.
(ਵਿਕਲਪਿਕ) ਇਹ ਪੁਸ਼ਟੀ ਕਰਨ ਲਈ ਕਿ ਕੋਈ ਆਈਪੀ ਤੁਹਾਡੀ ਮਨਜ਼ੂਰੀ ਸੂਚੀ ਵਿੱਚ ਸ਼ਾਮਲ ਹੈ ਜਾਂ ਨਹੀਂ, ਜਾਂਚ ਕਰੋ ਟੂਲ ਵਰਤੋ.
ਇਨ੍ਹਾਂ ਲਈ ਮਨਜ਼ੂਰੀ ਸੂਚੀ ਲਾਗੂ ਕਰੋ:
ਕੋਈ ਖ਼ਾਸ ਪ੍ਰੋਜੈਕਟ, ਜਾਂ
ਤੁਹਾਡੀ ਪੂਰੀ ਸੰਸਥਾ.
ਉਨ੍ਹਾਂ ਕੰਪਿਊਟਿੰਗ ਮਾਹੌਲਾਂ ਤੋਂ ਬੇਨਤੀਆਂ ਭੇਜ ਕੇ ਜਾਂਚੋ ਜਿੱਥੋਂ ਤੁਸੀਂ ਇਹ ਭੇਜਣ ਦੀ ਉਮੀਦ ਕਰਦੇ ਹੋ.
ਅਸੀਂ ਪੂਰੀ ਸੰਸਥਾ ਵਿੱਚ ਮਨਜ਼ੂਰੀ ਸੂਚੀ ਲਾਗੂ ਕਰਨ ਤੋਂ ਪਹਿਲਾਂ ਇੱਕੋ ਪ੍ਰੋਜੈਕਟ ਨਾਲ ਸ਼ੁਰੂ ਕਰਨ ਦੀ ਸਿਫ਼ਾਰਸ਼ ਕਰਦੇ ਹਾਂ.
ਤਬਦੀਲੀਆਂ ਕਰਨ ਤੋਂ ਬਾਅਦ, ਉਨ੍ਹਾਂ ਨੂੰ ਪ੍ਰਭਾਵੀ ਹੋਣ ਵਿੱਚ 15 ਮਿੰਟ ਤੱਕ ਲੱਗ ਸਕਦੇ ਹਨ.
ਨੋਟ: ਆਈਪੀ ਮਨਜ਼ੂਰੀ ਸੂਚੀ ਦੀਆਂ ਸੈਟਿੰਗਾਂ ਬਦਲਣ ਲਈ ਤੁਹਾਡੇ ਕੋਲ ਸੰਸਥਾ ਵਿੱਚ ਲੋੜੀਂਦੀਆਂ ਇਜਾਜ਼ਤਾਂ ਹੋਣੀਆਂ ਚਾਹੀਦੀਆਂ ਹਨ.
ਸਮੱਸਿਆਵਾਂ ਦਾ ਨਿਪਟਾਰਾ
ਜੇ ਬੇਨਤੀਆਂ ਅਚਾਨਕ ਅਸਫਲ ਹੋਣ ਲੱਗਣ:
ਪੁਸ਼ਟੀ ਕਰੋ ਕਿ ਬੇਨਤੀ ਕਿਸੇ ਮਨਜ਼ੂਰਸ਼ੁਦਾ ਆਈਪੀ ਪਤੇ ਤੋਂ ਆ ਰਹੀ ਹੈ.
ਜਾਂਚੋ ਕਿ ਤੁਹਾਡੇ ਤਕਨੀਕੀ ਢਾਂਚੇ ਦੇ ਆਈਪੀ ਪਤੇ ਬਦਲੇ ਤਾਂ ਨਹੀਂ ਹਨ.
ਜਾਂਚੋ ਕਿ ਤੁਹਾਡੀਆਂ ਨਿਰਧਾਰਤ ਆਈਪੀ ਰੇਂਜਾਂ ਸਹੀ ਹਨ.
ਸੈਟਿੰਗਾਂ ਵਿੱਚ ਕੀਤੀਆਂ ਤਬਦੀਲੀਆਂ ਨੂੰ ਸਾਰੇ ਸਿਸਟਮਾਂ ਵਿੱਚ ਲਾਗੂ ਹੋਣ ਲਈ 15 ਮਿੰਟ ਤੱਕ ਦਾ ਸਮਾਂ ਦਿਓ.
ਕਿਸੇ ਆਈਪੀ ਨੂੰ ਇਜਾਜ਼ਤ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਕਰਨ ਲਈ ਜਾਂਚ ਕਰੋ ਟੂਲ ਵਰਤੋ.
ਬੇਨਤੀ ਰੋਕੇ ਜਾਣ 'ਤੇ ਕੀ ਹੁੰਦਾ ਹੈ
ਜੇ ਕੋਈ ਬੇਨਤੀ ਅਜਿਹੇ ਆਈਪੀ ਪਤੇ ਤੋਂ ਆਉਂਦੀ ਹੈ ਜੋ ਮਨਜ਼ੂਰੀ ਸੂਚੀ ਵਿੱਚ ਨਹੀਂ ਹੈ, ਤਾਂ ਉਹ ਅਸਫਲ ਹੋ ਜਾਵੇਗੀ ਅਤੇ ਜਵਾਬ ਵਿੱਚ ਇਹ ਮਿਲੇਗਾ:
ਐੱਚਟੀਟੀਪੀ ਸਥਿਤੀ: 401 Unauthorized
ਤਰੁੱਟੀ ਕੋਡ: ip_not_authorized
ਜਵਾਬ ਦੀ ਉਦਾਹਰਨ:
{
"error": {
"message": "Your IP is not authorized to access this organization.",
"type": "ip_not_authorized"
}
}
ਅਕਸਰ ਪੁੱਛੇ ਜਾਂਦੇ ਸਵਾਲ
ਕੀ ਆਈਪੀ ਮਨਜ਼ੂਰੀ ਸੂਚੀ ਮੇਰੀ ਏਪੀਆਈ ਕੁੰਜੀ ਦੀ ਹਰ ਤਰ੍ਹਾਂ ਦੀ ਅਣਅਧਿਕਾਰਤ ਵਰਤੋਂ ਨੂੰ ਰੋਕ ਦੇਵੇਗੀ.
ਨਹੀਂ. ਆਈਪੀ ਮਨਜ਼ੂਰੀ ਸੂਚੀ ਇਹ ਸੀਮਤ ਕਰਕੇ ਖ਼ਤਰਾ ਘਟਾਉਣ ਵਿੱਚ ਮਦਦ ਕਰ ਸਕਦੀ ਹੈ ਕਿ ਏਪੀਆਈ ਬੇਨਤੀਆਂ ਕਿੱਥੋਂ ਭੇਜੀਆਂ ਜਾ ਸਕਦੀਆਂ ਹਨ, ਪਰ ਇਹ ਹਰ ਤਰ੍ਹਾਂ ਦੀ ਦੁਰਵਰਤੋਂ ਨੂੰ ਪੂਰੀ ਤਰ੍ਹਾਂ ਨਹੀਂ ਰੋਕਦੀ. ਇਸ ਦੇ ਨਾਲ ਸੁਰੱਖਿਆ ਦੇ ਹੋਰ ਵਧੀਆ ਤਰੀਕੇ ਵੀ ਅਪਣਾਉਣੇ ਚਾਹੀਦੇ ਹਨ, ਜਿਵੇਂ ਕੁੰਜੀਆਂ ਨੂੰ ਸੁਰੱਖਿਅਤ ਰੱਖਣਾ, ਸਮੇਂ-ਸਮੇਂ 'ਤੇ ਕੁੰਜੀਆਂ ਬਦਲਣਾ ਅਤੇ ਖਾਤੇ ਦੀ ਸੁਰੱਖਿਆ ਮਜ਼ਬੂਤ ਰੱਖਣਾ. ਵਾਧੂ ਸੁਰੱਖਿਆ ਲਈ, ਸਾਡੇ ਮਦਦ ਕੇਂਦਰ ਵਿੱਚ ਏਪੀਆਈ ਕੁੰਜੀ ਦੀ ਸੁਰੱਖਿਆ ਲਈ ਵਧੀਆ ਤਰੀਕਿਆਂ ਅਤੇ ਅਣਅਧਿਕਾਰਤ ਵਰਤੋਂ ਰੋਕਣ ਬਾਰੇ ਮਾਰਗਦਰਸ਼ਕ ਪੜ੍ਹੋ.
ਕੀ ਆਈਪੀ ਮਨਜ਼ੂਰੀ ਸੂਚੀ ਦਾ ਜਵਾਬ ਮਿਲਣ ਵਿੱਚ ਲੱਗਣ ਵਾਲੇ ਸਮੇਂ 'ਤੇ ਅਸਰ ਪੈਂਦਾ ਹੈ.
ਆਈਪੀ ਮਨਜ਼ੂਰੀ ਸੂਚੀ ਕਾਰਨ ਕੁਝ ਮਾਮਲਿਆਂ ਵਿੱਚ ਮਾਮੂਲੀ ਦੇਰੀ ਹੋ ਸਕਦੀ ਹੈ, ਆਮ ਤੌਰ 'ਤੇ ਸ਼ੁਰੂਆਤੀ ਬੇਨਤੀਆਂ ਵੇਲੇ. ਇਸ ਨਾਲ ਏਪੀਆਈ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਕੋਈ ਖ਼ਾਸ ਅਸਰ ਪੈਣ ਦੀ ਉਮੀਦ ਨਹੀਂ ਹੈ.
ਮੈਨੂੰ ਕਿਵੇਂ ਪਤਾ ਲੱਗੇਗਾ ਕਿ ਕੋਈ ਬੇਨਤੀ ਆਈਪੀ ਮਨਜ਼ੂਰੀ ਸੂਚੀ ਕਾਰਨ ਅਸਫਲ ਹੋ ਰਹੀ ਹੈ.
ਆਈਪੀ ਮਨਜ਼ੂਰੀ ਸੂਚੀ ਕਾਰਨ ਅਸਫਲ ਹੋਣ ਵਾਲੀਆਂ ਬੇਨਤੀਆਂ ਦੇ ਜਵਾਬ ਵਿੱਚ ਇਹ ਮਿਲਦਾ ਹੈ:
HTTP status: 401 UnauthorizedError code: ip_not_authorized
