ਸੰਖੇਪ ਜਾਣਕਾਰੀ
ਤੁਸੀਂ ਨਵੀਂ ਜਾਂ ਮੌਜੂਦਾ ChatGPT ਸਾਈਟ ਵਿੱਚ MCP ਸਰਵਰ ਹੋਸਟ ਕਰ ਸਕਦੇ ਹੋ ਅਤੇ ChatGPT ਵਿੱਚ ਪਲੱਗਇਨ ਰਾਹੀਂ ਇਸ ਦੇ ਟੂਲ ਵਰਤ ਸਕਦੇ ਹੋ. ਮਿਸਾਲ ਵਜੋਂ, ਤੁਸੀਂ ਟੀਮ ਦੀ ਨਿਯਮਾਵਲੀ ਵਾਲੀ ਸਾਈਟ ਬਣਾ ਸਕਦੇ ਹੋ ਅਤੇ ChatGPT ਨੂੰ ਇਸ ਵਿੱਚ ਅਜਿਹਾ MCP ਸਰਵਰ ਜੋੜਨ ਲਈ ਕਹਿ ਸਕਦੇ ਹੋ ਜਿਸ ਦੇ ਟੂਲ ਨਿਯਮਾਵਲੀ ਵਿੱਚ ਖੋਜ ਕਰਨ ਅਤੇ ਉਸ ਤੱਕ ਪਹੁੰਚਣ ਦੇ ਕੰਮ ਆਉਣ. ਫਿਰ ChatGPT ਇੱਕ ਪਲੱਗਇਨ ਬਣਾਉਂਦਾ ਹੈ ਜਿਸ ਨੂੰ ਤੁਸੀਂ ਹੋਰ ਕਾਰਜ-ਪ੍ਰਵਾਹਾਂ ਵਿੱਚ ਵਰਤ ਸਕਦੇ ਹੋ ਅਤੇ, ਬਿਜ਼ਨਸ ਜਾਂ ਐਂਟਰਪ੍ਰਾਈਜ਼ ਵਰਕਸਪੇਸ ਵਿੱਚ, ਆਪਣੇ ਵਰਕਸਪੇਸ ਦੇ ਹੋਰ ਮੈਂਬਰਾਂ ਨਾਲ ਸਾਂਝਾ ਕਰ ਸਕਦੇ ਹੋ.
ਉਪਲਬਧਤਾ
ਪਲੱਗਇਨ ਹੋਸਟ ਕਰਨ ਦੀ ਸਹੂਲਤ ਸਾਰੀਆਂ ਯੋਜਨਾਵਾਂ ਵਿੱਚ ਉਪਲਬਧ ਹੈ. ਬਿਜ਼ਨਸ ਅਤੇ ਐਂਟਰਪ੍ਰਾਈਜ਼ ਵਰਕਸਪੇਸ ਦੇ ਮੈਂਬਰ ਸਾਈਟਾਂ ਪ੍ਰਕਾਸ਼ਿਤ ਕਰਨ ਜਾਂ ਪਲੱਗਇਨ ਸਾਂਝੇ ਕਰਨ ਤੋਂ ਪਹਿਲਾਂ ਆਪਣੇ ਪ੍ਰਸ਼ਾਸਕਾਂ ਤੋਂ ਸੰਬੰਧਿਤ ਇਜਾਜ਼ਤਾਂ ਚਾਲੂ ਕਰਵਾਉਣ. ਹੇਠਾਂ ਆਪਣੇ ਵਰਕਸਪੇਸ ਦੇ ਮੈਂਬਰਾਂ ਨੂੰ ਪਹੁੰਚ ਦਿਓ ਭਾਗ ਦੇਖੋ.
ਸ਼ੁਰੂ ਕਰਨ ਤੋਂ ਪਹਿਲਾਂ
ਆਪਣੀ ਮਲਕੀਅਤ ਵਾਲੀ ਸਾਈਟ ਵਰਤੋ ਜਾਂ ਇਸ ਦੇ ਮਾਲਕ ਨਾਲ ਮਿਲ ਕੇ ਕੰਮ ਕਰੋ. ਪਹਿਲੀ ਵਾਰ ਪਲੱਗਇਨ ਬਣਾਉਣ ਲਈ ਮਾਲਕ ਦਾ ਸਾਈਟ ਨੂੰ ਪ੍ਰਕਾਸ਼ਿਤ ਕਰਨਾ ਜ਼ਰੂਰੀ ਹੈ.
ਚੁਣੋ ਕਿ ਟੂਲ ਕਿਹੜੀ ਜਾਣਕਾਰੀ ਅਤੇ ਕਿਹੜੀਆਂ ਕਾਰਵਾਈਆਂ ਉਪਲਬਧ ਕਰਵਾਉਣ. ਦੂਜਿਆਂ ਨੂੰ ਪਹੁੰਚ ਦੇਣ ਤੋਂ ਪਹਿਲਾਂ ਸਾਈਟ ਦੀ ਸਮੱਗਰੀ ਅਤੇ ਟੂਲਾਂ ਦੇ ਕੰਮ ਕਰਨ ਦੇ ਤਰੀਕੇ ਦੀ ਸਮੀਖਿਆ ਕਰੋ.
ਵਿਚਾਰ ਕਰੋ ਕਿ ਤੁਸੀਂ ਦੂਜੇ ਵਰਤੋਂਕਾਰਾਂ ਨੂੰ ਸਾਈਟ ਤੋਂ ਸਿਰਫ਼ ਡੇਟਾ ਪੜ੍ਹਨ ਦੇਣਾ ਚਾਹੁੰਦੇ ਹੋ ਜਾਂ ਡੇਟਾ ਲਿਖਣ ਦੀਆਂ ਕਾਰਵਾਈਆਂ ਵੀ ਉਪਲਬਧ ਕਰਵਾਉਣਾ ਚਾਹੁੰਦੇ ਹੋ ਤਾਂ ਜੋ ਉਹ ਸਾਈਟ ਦੀ ਜਾਣਕਾਰੀ ਅੱਪਡੇਟ ਕਰ ਸਕਣ.
ਜੇ ਤੁਸੀਂ ਕਿਸੇ ਵਰਕਸਪੇਸ ਵਿੱਚ ਹੋ, ਤਾਂ ਆਪਣੇ ਪ੍ਰਸ਼ਾਸਕ ਨੂੰ ਵਰਕਸਪੇਸ ਸੈਟਿੰਗਾਂ > ਇਜਾਜ਼ਤਾਂ ਅਤੇ ਭੂਮਿਕਾਵਾਂ ਵਿੱਚ ਜਾ ਕੇ ਤੁਹਾਡੀ ਭੂਮਿਕਾ ਚੁਣਨ ਅਤੇ ਇਹ ਇਜਾਜ਼ਤਾਂ ਚਾਲੂ ਕਰਨ ਲਈ ਕਹੋ ਤਾਂ ਜੋ ਤੁਸੀਂ ਪਲੱਗਇਨ ਬਣਾ ਸਕੋ ਅਤੇ ਵਰਤ ਸਕੋ:
ਪਲੱਗਇਨ ਵਰਤੋ: ਐਂਟਰਪ੍ਰਾਈਜ਼ ਵਰਕਸਪੇਸਾਂ ਵਿੱਚ ਮੂਲ ਰੂਪ ਵਿੱਚ ਚਾਲੂ ਹੈ.
ਪਲੱਗਇਨ ਅੱਪਲੋਡ ਕਰੋ: ਐਂਟਰਪ੍ਰਾਈਜ਼ ਵਰਕਸਪੇਸਾਂ ਵਿੱਚ ਮੂਲ ਰੂਪ ਵਿੱਚ ਬੰਦ ਹੈ.
MCP ਨਾਲ ਪਲੱਗਇਨ ਬਣਾਓ: ਐਂਟਰਪ੍ਰਾਈਜ਼ ਵਰਕਸਪੇਸਾਂ ਵਿੱਚ ਮੂਲ ਰੂਪ ਵਿੱਚ ਬੰਦ ਹੈ.
ਸਹਿਕਰਮੀਆਂ ਨੂੰ ਪਲੱਗਇਨ ਲਈ ਸੱਦਾ ਦੇਣ ਵਾਸਤੇ, ਤੁਹਾਡੀ ਵਰਕਸਪੇਸ ਭੂਮਿਕਾ ਵਿੱਚ ਪਲੱਗਇਨ ਸਾਂਝੇ ਕਰੋ ਦੀ ਇਜਾਜ਼ਤ ਹੋਣੀ ਜ਼ਰੂਰੀ ਹੈ. ਇਸ ਨੂੰ ਵਰਕਸਪੇਸ ਦੀ ਡਾਇਰੈਕਟਰੀ ਵਿੱਚ ਸੂਚੀਬੱਧ ਕਰਨ ਲਈ ਵੱਖਰੀ ਵਰਕਸਪੇਸ ਵਿੱਚ ਪਲੱਗਇਨ ਪ੍ਰਕਾਸ਼ਿਤ ਕਰੋ ਇਜਾਜ਼ਤ ਚਾਹੀਦੀ ਹੈ.
ਸਾਈਟ ਬਣਾਉਣ ਅਤੇ ਪ੍ਰਕਾਸ਼ਿਤ ਕਰਨ ਬਾਰੇ ਆਮ ਜਾਣਕਾਰੀ ਲਈ ਦੇਖੋ: ChatGPT ਸਾਈਟਾਂ ਬਣਾਉਣਾ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨਾ. ਪਲੱਗਇਨ ਬਣਾਉਣ, ਸਥਾਪਤ ਕਰਨ ਅਤੇ ਵਰਕਸਪੇਸ ਦੇ ਨਿਯੰਤਰਣਾਂ ਬਾਰੇ ਜਾਣਕਾਰੀ ਲਈ ਦੇਖੋ: ChatGPT ਅਤੇ Codex ਵਿੱਚ ਪਲੱਗਇਨ.
ਸਾਈਟ ਵਿੱਚ ਟੂਲ ਜੋੜੋ
ਨਵੀਂ ਸਾਈਟ ਬਣਾਉਣੀ ਸ਼ੁਰੂ ਕਰੋ ਜਾਂ ਉਹ ਸਾਈਟ ਖੋਲ੍ਹੋ ਜਿਸ ਦੀਆਂ ਸਮਰੱਥਾਵਾਂ ਤੁਸੀਂ ਵਧਾਉਣਾ ਚਾਹੁੰਦੇ ਹੋ.
ChatGPT ਜਾਂ Codex ਨੂੰ ਸਾਈਟ ਵਿੱਚ MCP ਸਰਵਰ ਜੋੜਨ ਲਈ ਕਹੋ. ਦੱਸੋ ਕਿ ਟੂਲਾਂ ਨੂੰ ਕਿਹੜੀ ਜਾਣਕਾਰੀ ਪੜ੍ਹਨੀ ਚਾਹੀਦੀ ਹੈ ਅਤੇ ਉਹ ਕਿਹੜੇ ਬਦਲਾਅ ਕਰਨ ਦੇ ਯੋਗ ਹੋਣੇ ਚਾਹੀਦੇ ਹਨ.
ਪਹੁੰਚ ਦੇਣ ਤੋਂ ਪਹਿਲਾਂ ਟੂਲਾਂ ਦੀ ਸਮੀਖਿਆ ਕਰੋ ਅਤੇ ਨਮੂਨਾ ਡੇਟੇ ਨਾਲ ਪਰਖੋ ਕਿ ਉਹ ਕਿਵੇਂ ਕੰਮ ਕਰਦੇ ਹਨ.
ਸੰਬੰਧਿਤ ਪਲੱਗਇਨ ਬਣਾਉਣ ਲਈ ਸਾਈਟ ਦੇ ਮਾਲਕ ਤੋਂ ਸਾਈਟ ਪ੍ਰਕਾਸ਼ਿਤ ਕਰਵਾਓ. ਜੇ ਸਾਈਟ ਪਹਿਲਾਂ ਹੀ ਪ੍ਰਕਾਸ਼ਿਤ ਹੈ, ਤਾਂ ਟੂਲ ਜੋੜਨ ਤੋਂ ਬਾਅਦ ਮਾਲਕ ਤੋਂ ਇਸ ਨੂੰ ਦੁਬਾਰਾ ਪ੍ਰਕਾਸ਼ਿਤ ਕਰਵਾਓ.
ਮਿਸਾਲ ਵਜੋਂ, ਜੇ ਤੁਸੀਂ ਪਹਿਲਾਂ ਹੀ ਪ੍ਰੋਜੈਕਟ ਡੈਸ਼ਬੋਰਡ ਬਣਾਇਆ ਹੈ, ਤਾਂ ਤੁਸੀਂ Codex ਨੂੰ ਕਹਿ ਸਕਦੇ ਹੋ, “ਇਸ ਪ੍ਰੋਜੈਕਟ ਡੈਸ਼ਬੋਰਡ ਵਿੱਚ ਟੂਲ ਜੋੜੋ ਤਾਂ ਜੋ ਮੇਰੀ ਟੀਮ ਗੱਲਬਾਤ ਰਾਹੀਂ ਮੁੱਖ ਪੜਾਵਾਂ ਬਾਰੇ ਪੜ੍ਹ ਸਕੇ ਅਤੇ ਉਨ੍ਹਾਂ ਦੀ ਸਥਿਤੀ ਅੱਪਡੇਟ ਕਰ ਸਕੇ.”
ਪਲੱਗਇਨ ਸਥਾਪਤ ਕਰੋ ਅਤੇ ਜੋੜੋ
MCP ਸਰਵਰ ਦਾ ਸੈੱਟਅੱਪ ਪੂਰਾ ਕਰਨ ਤੋਂ ਬਾਅਦ, Codex ਉਸ ਸਾਈਟ ਨਾਲ ਸੰਬੰਧਿਤ ਪਲੱਗਇਨ ਬਣਾਏਗਾ ਅਤੇ ਇੱਕ ਪਲੱਗਇਨ ਕਾਰਡ ਦਿਖਾਏਗਾ ਤਾਂ ਜੋ ਤੁਸੀਂ ਇਸ ਦੀ ਸਮੀਖਿਆ ਕਰਕੇ ਇਸ ਨੂੰ ਸਥਾਪਤ ਕਰ ਸਕੋ.
ਨਵੇਂ ਪਲੱਗਇਨ ਦੇ ਕਾਰਡ ਉੱਤੇ ਸਥਾਪਤ ਕਰੋ ਚੁਣੋ.
ਆਪਣੇ ਖਾਤੇ ਨੂੰ ਜੋੜਨ ਦੀ ਪ੍ਰਕਿਰਿਆ ਪੂਰੀ ਕਰੋ.
ਕਿਸੇ ਸਮਰਥਿਤ ਇੰਟਰਫੇਸ ਉੱਤੇ ChatGPT ਜਾਂ Codex ਦੀ ਗੱਲਬਾਤ ਵਿੱਚ ਪਲੱਗਇਨ ਦਾ ਜ਼ਿਕਰ ਕਰੋ.
ਕੋਈ ਅਜਿਹਾ ਸਵਾਲ ਪੁੱਛੋ ਜਿਸ ਦਾ ਜਵਾਬ ਇਸ ਦੇ ਟੂਲ ਦੇ ਸਕਣ, ਜਿਵੇਂ ਕਿ “ਮੇਰੇ ਪ੍ਰੋਜੈਕਟ ਡੈਸ਼ਬੋਰਡ ਉੱਤੇ ਦਿਖਾਏ ਮੁੱਖ ਪੜਾਵਾਂ ਦਾ ਸਾਰ ਦਿਓ.”
ਜਵਾਬ ਨੂੰ ਸਾਈਟ ਨਾਲ ਮਿਲਾ ਕੇ ਜਾਂਚੋ. ਜੇ ਤੁਸੀਂ ਬਦਲਾਅ ਕਰਨ ਵਾਲਾ ਟੂਲ ਜੋੜਿਆ ਹੈ, ਤਾਂ ਪਰਖ ਵਜੋਂ ਇੱਕ ਬਦਲਾਅ ਕਰਕੇ ਦੇਖੋ ਅਤੇ ਨਤੀਜੇ ਦੀ ਪੁਸ਼ਟੀ ਕਰਨ ਲਈ ਸਾਈਟ ਖੋਲ੍ਹੋ.
ਆਪਣੇ ਬਣਾਏ ਪਲੱਗਇਨਾਂ ਲਈ ਤੁਸੀਂ ਪਲੱਗਇਨ ਵਿੱਚ ਜਾ ਕੇ ਨਿੱਜੀ ਅਤੇ ਫਿਰ ਤੁਹਾਡੇ ਵੱਲੋਂ ਬਣਾਏ ਗਏ ਵੀ ਚੁਣ ਸਕਦੇ ਹੋ.
ਪਲੱਗਇਨ ਸਥਾਪਤ ਕਰਨ ਤੋਂ ਬਾਅਦ ਵੀ ਲੋੜੀਂਦੇ ਅਧਿਕਾਰ ਅਤੇ ਵਰਕਸਪੇਸ ਦੀ ਪਹੁੰਚ ਦੇ ਨਿਯੰਤਰਣ ਲਾਗੂ ਰਹਿੰਦੇ ਹਨ. ਕਿਸੇ ਕਾਰਵਾਈ ਲਈ ਦਿਖਾਈਆਂ ਮਨਜ਼ੂਰੀ ਬੇਨਤੀਆਂ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ. ਹੋਰ ਜਾਣਕਾਰੀ ਲਈ ਦੇਖੋ: ChatGPT ਵਿੱਚ ਐਪ ਇਜਾਜ਼ਤਾਂ ਦਾ ਪ੍ਰਬੰਧਨ ਕਰਨਾ.
ਪਲੱਗਇਨ ਦੀ ਵਰਤੋਂ ਕਰਨਾ
ਗੱਲਬਾਤ ਵਿੰਡੋ ਵਿੱਚ ਪਲੱਗਇਨ ਦਾ ਜ਼ਿਕਰ ਕਰੋ ਅਤੇ ਇਸ ਤੋਂ ਜਵਾਬ ਮੰਗੋ.

ਆਪਣੇ ਵਰਕਸਪੇਸ ਦੇ ਮੈਂਬਰਾਂ ਨੂੰ ਪਹੁੰਚ ਦਿਓ
ਜੇ ਤੁਸੀਂ ਬਿਜ਼ਨਸ ਜਾਂ ਐਂਟਰਪ੍ਰਾਈਜ਼ ਵਰਕਸਪੇਸ ਦੇ ਮੈਂਬਰ ਹੋ, ਤਾਂ ਤੁਸੀਂ ਆਪਣਾ ਪਲੱਗਇਨ ਟੀਮ ਦੇ ਮੈਂਬਰਾਂ ਨਾਲ ਸਾਂਝਾ ਕਰ ਸਕਦੇ ਹੋ. ਜਿਨ੍ਹਾਂ ਨਾਲ ਤੁਸੀਂ ਸਾਂਝਾ ਕਰਦੇ ਹੋ, ਉਨ੍ਹਾਂ ਨੂੰ ਪਲੱਗਇਨ ਅਤੇ ਇਸ ਦੀ ਸਾਈਟ ਦੋਵਾਂ ਦੀ ਪਹੁੰਚ ਚਾਹੀਦੀ ਹੈ. ਹਰ ਵਿਅਕਤੀ ਪਲੱਗਇਨ ਸਥਾਪਤ ਕਰਦਾ ਹੈ ਅਤੇ ਆਪਣੇ ਖਾਤੇ ਨੂੰ ਜੋੜਨ ਦੀ ਪ੍ਰਕਿਰਿਆ ਪੂਰੀ ਕਰਦਾ ਹੈ. Pro ਅਤੇ ਨਿੱਜੀ ਖਾਤਿਆਂ ਦੇ ਵਰਤੋਂਕਾਰ ਫ਼ਿਲਹਾਲ ਸਾਈਟ ਉੱਤੇ ਹੋਸਟ ਕੀਤਾ ਆਪਣਾ ਪਲੱਗਇਨ ਸੱਦਿਆਂ ਜਾਂ ਸਾਂਝੇ ਕਰਨ ਵਾਲੇ ਲਿੰਕ ਰਾਹੀਂ ਸਿੱਧਾ ਦੂਜੇ ChatGPT ਵਰਤੋਂਕਾਰਾਂ ਨਾਲ ਸਾਂਝਾ ਨਹੀਂ ਕਰ ਸਕਦੇ. ਸਾਈਟ ਨੂੰ ਸਾਂਝਾ ਕਰਨਾ ਵੱਖਰੀ ਪ੍ਰਕਿਰਿਆ ਹੈ ਅਤੇ ਇਸ ਨਾਲ ਇਸ ਦਾ ਪਲੱਗਇਨ ਸਾਂਝਾ ਨਹੀਂ ਹੁੰਦਾ.
ਪਲੱਗਇਨ ਵਿੱਚ ਜਾਓ.
ਨਿੱਜੀ ਚੁਣੋ, ਫਿਰ ਤੁਹਾਡੇ ਵੱਲੋਂ ਬਣਾਏ ਗਏ ਚੁਣੋ.
ਆਪਣਾ ਪਲੱਗਇਨ ਖੋਲ੍ਹੋ ਅਤੇ ਸਾਂਝਾ ਕਰੋ ਚੁਣੋ.
ਆਪਣੇ ਸਹਿਕਰਮੀਆਂ ਨੂੰ ਜੋੜੋ ਅਤੇ ਸੱਦਾ ਦਿਓ ਚੁਣੋ.
ਜਦੋਂ ਕਿਹਾ ਜਾਵੇ, ਤਾਂ ਉਨ੍ਹਾਂ ਨੂੰ ਸਾਈਟ ਦੇਖਣ ਦੀ ਇਜਾਜ਼ਤ ਦਿਓ.
ਪਲੱਗਇਨ ਸਾਂਝਾ ਕਰਨ ਵਾਲਾ ਲਿੰਕ ਕਾਪੀ ਕਰਕੇ ਉਨ੍ਹਾਂ ਨੂੰ ਭੇਜੋ.
ਪਲੱਗਇਨ ਸਾਂਝਾ ਕਰਨ ਨਾਲ ਪ੍ਰਾਪਤਕਰਤਾਵਾਂ ਨੂੰ ਇਸ ਵਿੱਚ ਸੋਧ ਕਰਨ ਜਾਂ ਇਸ ਨੂੰ ਵਰਕਸਪੇਸ ਦੀ ਡਾਇਰੈਕਟਰੀ ਵਿੱਚ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਨਹੀਂ ਮਿਲਦੀ. ਇਸ ਤੋਂ ਬਾਅਦ ਵੀ ਜੁੜੀਆਂ ਐਪਾਂ ਲਈ ਲੋੜੀਂਦੀਆਂ ਇਜਾਜ਼ਤਾਂ ਜਾਂ ਅਧਿਕਾਰ ਲੈਣੇ ਜ਼ਰੂਰੀ ਹਨ.
ਸਾਂਝਾ ਕਰਨ ਤੋਂ ਪਹਿਲਾਂ ਸਮੀਖਿਆ ਕਰੋ ਕਿ ਸਾਈਟ ਅਤੇ ਇਸ ਦੇ ਟੂਲ ਦੇਖਣ ਵਾਲਿਆਂ ਨੂੰ ਕਿਹੜੀ ਜਾਣਕਾਰੀ ਉਪਲਬਧ ਕਰਵਾਉਂਦੇ ਹਨ. ਮਿਸਾਲ ਵਜੋਂ, ਜੇ ਤੁਹਾਡਾ ਪਲੱਗਇਨ ਡੇਟਾ ਲਿਖਣ ਲਈ ਖ਼ਾਸ ਟੂਲ ਉਪਲਬਧ ਕਰਵਾਏਗਾ, ਤਾਂ ਯਕੀਨੀ ਬਣਾਓ ਕਿ ਤੁਸੀਂ ਇਸ ਨੂੰ ਉਨ੍ਹਾਂ ਮੈਂਬਰਾਂ ਨਾਲ ਹੀ ਸਾਂਝਾ ਕਰ ਰਹੇ ਹੋ ਜਿਨ੍ਹਾਂ ਨੂੰ ਡੇਟਾ ਲਿਖਣ ਦੀ ਇਜਾਜ਼ਤ ਚਾਹੀਦੀ ਹੈ.
ਆਪਣੇ ਟੂਲ ਅੱਪਡੇਟ ਕਰੋ
ChatGPT ਜਾਂ Codex ਨੂੰ ਮੌਜੂਦਾ ਸਾਈਟ ਦੇ ਟੂਲਾਂ ਵਿੱਚ ਬਦਲਾਅ ਕਰਨ ਲਈ ਕਹੋ. ਮਿਸਾਲ ਵਜੋਂ: “ਡੈਸ਼ਬੋਰਡ ਦੇ ਡੇਟੇ ਨੂੰ CSV ਵਜੋਂ ਨਿਰਯਾਤ ਕਰਨ ਲਈ ਇੱਕ ਟੂਲ ਜੋੜੋ.” ਪਰਖ ਕੇ ਦੇਖੋ ਕਿ Codex ਨੇ ਸਾਈਟ ਅਤੇ ਪਲੱਗਇਨ ਦੋਵਾਂ ਨੂੰ ਅੱਪਡੇਟ ਕੀਤਾ ਹੈ. ਨਵੀਂ ਕਾਰਵਾਈ ਵਰਤਣ ਤੋਂ ਪਹਿਲਾਂ ਤੁਹਾਨੂੰ ਸਾਈਟ ਪ੍ਰਕਾਸ਼ਿਤ ਕਰਨੀ ਪਵੇਗੀ. ਜਾਂਚ ਕਰੋ ਕਿ ਪਲੱਗਇਨ ਵਿੱਚ ਉਮੀਦ ਮੁਤਾਬਕ ਟੂਲ ਦਿਸਦੇ ਹਨ ਅਤੇ ਬਦਲਾਅ ਨਾਲ ਪ੍ਰਭਾਵਿਤ ਕਿਸੇ ਕਾਰਵਾਈ ਨੂੰ ਪਰਖੋ.
ਸੈੱਟਅੱਪ ਅਤੇ ਅੱਪਡੇਟਾਂ ਦੀਆਂ ਸਮੱਸਿਆਵਾਂ ਹੱਲ ਕਰੋ
ਪ੍ਰਕਾਸ਼ਿਤ ਕਰਨ ਤੋਂ ਬਾਅਦ ਕੋਈ ਪਲੱਗਇਨ ਨਹੀਂ ਦਿਸਦਾ
ਪੁਸ਼ਟੀ ਕਰੋ ਕਿ ਸਾਈਟ ਵਿੱਚ MCP ਟੂਲ ਸ਼ਾਮਲ ਹਨ ਅਤੇ ਪਲੱਗਇਨ ਬਣਾਉਣ ਲਈ ਸਾਈਟ ਦੇ ਮਾਲਕ ਨੇ ਹੀ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ. ਜੇ ਟੂਲ ਕਿਸੇ ਸੰਪਾਦਕ ਨੇ ਜੋੜੇ ਹਨ, ਤਾਂ ਮਾਲਕ ਨੂੰ ਸਾਈਟ ਪ੍ਰਕਾਸ਼ਿਤ ਕਰਨ ਲਈ ਕਹੋ ਅਤੇ ਪੁਸ਼ਟੀ ਕਰੋ ਕਿ ਪਲੱਗਇਨ ਵਿੱਚ ਟੂਲਾਂ ਦੇ ਨਵੇਂ ਬਦਲਾਅ ਦਿਸ ਰਹੇ ਹਨ. ਸਾਈਟ ਦਾ ਮਾਲਕ Codex ਨੂੰ ਇਹ ਪੁਸ਼ਟੀ ਕਰਨ ਲਈ ਵੀ ਕਹਿ ਸਕਦਾ ਹੈ ਕਿ ਪਲੱਗਇਨ ਵਿੱਚ ਸਭ ਤੋਂ ਨਵੇਂ ਟੂਲ ਸ਼ਾਮਲ ਹਨ.
ਪਲੱਗਇਨ ਸਥਾਪਤ ਹੈ ਪਰ ਜੁੜਿਆ ਨਹੀਂ ਹੈ
ਪਲੱਗਇਨ ਖੋਲ੍ਹੋ ਅਤੇ ਜੇ ਜੋੜੋ ਵਿਕਲਪ ਦਿਸੇ ਤਾਂ ਇਸ ਨੂੰ ਚੁਣੋ, ਫਿਰ ਜੋੜਨ ਦੀ ਪ੍ਰਕਿਰਿਆ ਪੂਰੀ ਕਰੋ. ਜੇ ਸਥਾਪਨਾ ਜਾਂ ਜੋੜਨ ਦੀ ਪ੍ਰਕਿਰਿਆ ਵਿਚਾਲੇ ਰੁਕ ਗਈ ਸੀ, ਤਾਂ ਪਲੱਗਇਨ ਕਾਰਡ ਉੱਤੇ ਵਾਪਸ ਜਾਓ ਅਤੇ ਅਧੂਰਾ ਕਦਮ ਦੁਬਾਰਾ ਅਜ਼ਮਾਓ. ਖਾਤੇ ਜੋੜਨ ਬਾਰੇ ਆਮ ਮਦਦ ਲਈ ਦੇਖੋ: ChatGPT ਵਿੱਚ ਐਪ ਖਾਤਿਆਂ ਨੂੰ ਜੋੜਨਾ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨਾ.
ਕੋਈ ਸਹਿਕਰਮੀ ਟੂਲ ਨਹੀਂ ਵਰਤ ਸਕਦਾ
ਜਾਂਚ ਕਰੋ ਕਿ ਉਨ੍ਹਾਂ ਕੋਲ ਪਲੱਗਇਨ ਦੀ ਪਹੁੰਚ ਅਤੇ ਸਾਈਟ ਦੇਖਣ ਦੀ ਇਜਾਜ਼ਤ ਹੈ, ਉਨ੍ਹਾਂ ਨੇ ਪਲੱਗਇਨ ਸਥਾਪਤ ਕੀਤਾ ਹੈ ਅਤੇ ਆਪਣੇ ਖਾਤੇ ਨੂੰ ਜੋੜਨ ਦੀ ਪ੍ਰਕਿਰਿਆ ਪੂਰੀ ਕੀਤੀ ਹੈ. ਜੁੜੀਆਂ ਐਪਾਂ ਅਤੇ ਵਰਕਸਪੇਸ ਦੀਆਂ ਪਾਬੰਦੀਆਂ ਦੀ ਵੀ ਜਾਂਚ ਕਰੋ. ਸਿਰਫ਼ ਪਹੁੰਚ ਦੇਣ ਨਾਲ ਸਥਾਪਨਾ ਜਾਂ ਅਧਿਕਾਰ ਦੇਣ ਦੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ.
ਨਵੇਂ ਜਾਂ ਬਦਲੇ ਹੋਏ ਟੂਲ ਨਹੀਂ ਦਿਸ ਰਹੇ
ਪੁਸ਼ਟੀ ਕਰੋ ਕਿ ਮਾਲਕ ਨੇ ਅੱਪਡੇਟ ਕੀਤੀ ਸਾਈਟ ਪ੍ਰਕਾਸ਼ਿਤ ਕੀਤੀ ਹੈ ਅਤੇ ਮਾਲਕ ਦੇ ਖਾਤੇ ਦਾ ਕਨੈਕਸ਼ਨ ਸਰਗਰਮ ਹੈ. ਫਿਰ ਪਲੱਗਇਨ ਦੇ ਟੂਲਾਂ ਦੀ ਸੂਚੀ ਜਾਂਚੋ ਅਤੇ ਪ੍ਰਭਾਵਿਤ ਕਾਰਵਾਈ ਨੂੰ ਪਰਖੋ.
