ਲੌਗ ਇਨ ਕਰਨ ਵੇਲੇ ਆਮ ਸਮੱਸਿਆਵਾਂ
ਬ੍ਰਾਊਜ਼ਰ ਦੀ ਕੈਸ਼ ਅਤੇ ਕੂਕੀਜ਼ ਸਾਫ਼ ਕਰੋ: ਇਸ ਨਾਲ ਪੁਰਾਣੇ ਜਾਂ ਖ਼ਰਾਬ ਡੇਟਾ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ.
ਆਧੁਨਿਕ ਬ੍ਰਾਊਜ਼ਰ ਵਾਲਾ ਡੈਸਕਟਾਪ ਡਿਵਾਈਸ ਵਰਤੋ: ਸਭ ਕੁਝ ਸੁਚਾਰੂ ਢੰਗ ਨਾਲ ਚੱਲੇ, ਇਸ ਲਈ ਕ੍ਰੋਮ ਜਾਂ ਐੱਜ ਵਰਗੇ ਬ੍ਰਾਊਜ਼ਰ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ.
ਵੀਪੀਐੱਨ ਬੰਦ ਕਰੋ: ਵੀਪੀਐੱਨ ਪਛਾਣ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾ ਸਕਦੇ ਹਨ; ਇਨ੍ਹਾਂ ਤੋਂ ਬਿਨਾਂ ਲੌਗ ਇਨ ਕਰਨ ਦੀ ਕੋਸ਼ਿਸ਼ ਕਰੋ.
ਪਛਾਣ ਦੀ ਪੁਸ਼ਟੀ ਦੇ ਤਰੀਕੇ ਨਾਲ ਸੰਬੰਧਿਤ ਸਮੱਸਿਆਵਾਂ
ਯਕੀਨੀ ਬਣਾਓ ਕਿ ਤੁਸੀਂ ਪਛਾਣ ਦੀ ਪੁਸ਼ਟੀ ਲਈ ਉਹੀ ਤਰੀਕਾ ਵਰਤ ਰਹੇ ਹੋ ਜੋ ਪਹਿਲੀ ਵਾਰ ਰਜਿਸਟਰ ਕਰਨ ਵੇਲੇ ਵਰਤਿਆ ਸੀ:
ਜੇ ਤੁਸੀਂ ਗੂਗਲ ਨਾਲ ਜਾਰੀ ਰੱਖੋ ਜਾਂ ਕਿਸੇ ਹੋਰ ਸੋਸ਼ਲ ਖਾਤੇ ਰਾਹੀਂ ਸਾਈਨ ਅੱਪ ਕੀਤਾ ਸੀ, ਤਾਂ ਲੌਗ ਇਨ ਕਰਨ ਲਈ ਉਹੀ ਵਿਕਲਪ ਵਰਤੋ.
ਜੇ ਤੁਸੀਂ ਵਰਤੋਂਕਾਰ ਨਾਂ ਅਤੇ ਪਾਸਵਰਡ ਵਰਤਿਆ ਸੀ, ਤਾਂ ਉਸੇ ਤਰੀਕੇ ਨਾਲ ਜਾਰੀ ਰੱਖੋ.
ਜੇ ਤੁਹਾਨੂੰ ਯਾਦ ਨਹੀਂ ਕਿ ਪਹਿਲਾਂ ਕਿਹੜਾ ਤਰੀਕਾ ਵਰਤਿਆ ਸੀ, ਤਾਂ ਇਨ੍ਹਾਂ ਨਾਲ ਲੌਗ ਇਨ ਕਰਨ ਦੀ ਕੋਸ਼ਿਸ਼ ਕਰੋ:
ਵਰਤੋਂਕਾਰ ਨਾਂ ਅਤੇ ਪਾਸਵਰਡ
ਗੂਗਲ ਨਾਲ ਜਾਰੀ ਰੱਖੋ
ਮਾਈਕ੍ਰੋਸਾਫਟ ਨਾਲ ਜਾਰੀ ਰੱਖੋ
ਐਪਲ ਨਾਲ ਜਾਰੀ ਰੱਖੋ
ਫ਼ੋਨ ਨਾਲ ਜਾਰੀ ਰੱਖੋ
ਸੈਸ਼ਨਾਂ ਵਿਚਾਲੇ ਟਕਰਾਅ ਤੋਂ ਬਚਣ ਲਈ ਨਿੱਜੀ ਜਾਂ ਗੁਪਤ ਵਿੰਡੋ ਵਰਤੋ.
ਖਾਤਾ ਪਹਿਲਾਂ ਤੋਂ ਮੌਜੂਦ ਹੋਣ ਸੰਬੰਧੀ ਗਲਤੀਆਂ
“ਇਹ ਵਰਤੋਂਕਾਰ ਪਹਿਲਾਂ ਤੋਂ ਮੌਜੂਦ ਹੈ”: ਇਸ ਦਾ ਮਤਲਬ ਹੈ ਕਿ ਸਾਈਨ ਅੱਪ ਕਰਨ ਦੀ ਪ੍ਰਕਿਰਿਆ ਅਧੂਰੀ ਹੈ ਅਤੇ/ਜਾਂ ਵਰਤੋਂਕਾਰ ਪਹਿਲਾਂ ਤੋਂ ਮੌਜੂਦ ਹੈ. ਇਸ ਦੀ ਬਜਾਏ ਲੌਗ ਇਨ ਕਰਨ ਦੀ ਕੋਸ਼ਿਸ਼ ਕਰੋ.
“ਇਸ ਈਮੇਲ ਨਾਲ ਇੱਕ ਵਰਤੋਂਕਾਰ ਪਹਿਲਾਂ ਤੋਂ ਮੌਜੂਦ ਹੈ...” ਜਾਂ “ਪਛਾਣ ਦੀ ਪੁਸ਼ਟੀ ਦਾ ਗਲਤ ਤਰੀਕਾ”: ਇਹ ਦਰਸਾਉਂਦਾ ਹੈ ਕਿ ਲੌਗ ਇਨ ਕਰਨ ਦੇ ਤਰੀਕੇ ਮੇਲ ਨਹੀਂ ਖਾਂਦੇ. ਉਹੀ ਤਰੀਕਾ ਵਰਤੋ ਜਿਸ ਨਾਲ ਤੁਸੀਂ ਸ਼ੁਰੂ ਵਿੱਚ ਸਾਈਨ ਅੱਪ ਕੀਤਾ ਸੀ.
ਪੁਸ਼ਟੀ ਵਾਲੀ ਈਮੇਲ ਨਾਲ ਸੰਬੰਧਿਤ ਸਮੱਸਿਆਵਾਂ
ਜੇ ਤੁਹਾਨੂੰ ਸੁਆਗਤ ਵਾਲੀ ਈਮੇਲ ਮਿਲੀ ਹੈ ਪਰ ਪੁਸ਼ਟੀ ਵਾਲੀ ਈਮੇਲ ਨਹੀਂ ਮਿਲੀ, ਤਾਂ API ਪਲੇਟਫਾਰਮ ਦੇ ਸਾਈਨ-ਅੱਪ ਪੰਨੇ 'ਤੇ ਸਾਈਨ ਅੱਪ ਕਰਨ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰੋ.
ਆਪਣਾ ਪਾਸਵਰਡ ਰੀਸੈੱਟ ਕਰੋ
ਜੇ ਤੁਸੀਂ ਈਮੇਲ ਅਤੇ ਪਾਸਵਰਡ ਨਾਲ ਸਾਈਨ ਅੱਪ ਕੀਤਾ ਸੀ, ਤਾਂ ਤੁਸੀਂ ਆਪਣਾ ਪਾਸਵਰਡ ਰੀਸੈੱਟ ਕਰ ਸਕਦੇ ਹੋ:
ਲੌਗ ਆਊਟ ਕਰੋ ਜਾਂ ਬ੍ਰਾਊਜ਼ਰ ਦੀ ਗੁਪਤ/ਨਿੱਜੀ ਵਿੰਡੋ ਵਰਤੋ.
OpenAI ਦੇ ਲੌਗਇਨ ਪੰਨੇ 'ਤੇ ਜਾਓ ਅਤੇ ਲੌਗ ਇਨ ਕਰੋ ਚੁਣੋ.
ਆਪਣਾ ਈਮੇਲ ਪਤਾ ਦਾਖਲ ਕਰੋ ਅਤੇ ਜਾਰੀ ਰੱਖੋ ਚੁਣੋ.
ਪਾਸਵਰਡ ਭੁੱਲ ਗਏ? ਚੁਣੋ ਅਤੇ ਤੁਹਾਡੀ ਈਮੇਲ 'ਤੇ ਭੇਜੀਆਂ ਹਿਦਾਇਤਾਂ ਦੀ ਪਾਲਣਾ ਕਰੋ.
ਜੇ ਤੁਹਾਨੂੰ ਪਾਸਵਰਡ ਰੀਸੈੱਟ ਕਰਨ ਵਾਲੀ ਈਮੇਲ ਨਹੀਂ ਮਿਲਦੀ:
ਆਪਣਾ ਸਪੈਮ ਜਾਂ ਜੰਕ ਫੋਲਡਰ ਦੇਖੋ.
ਯਕੀਨੀ ਬਣਾਓ ਕਿ ਤੁਸੀਂ ਆਪਣੇ OpenAI ਖਾਤੇ ਨਾਲ ਜੁੜਿਆ ਸਹੀ ਈਮੇਲ ਪਤਾ ਵਰਤ ਰਹੇ ਹੋ.
ਪਛਾਣ ਦੀ ਪੁਸ਼ਟੀ ਦਾ ਆਪਣਾ ਤਰੀਕਾ ਜਾਂਚੋ: ਜੇ ਤੁਸੀਂ ਸ਼ੁਰੂ ਵਿੱਚ ਕਿਸੇ ਹੋਰ ਤਰੀਕੇ ਨਾਲ, ਜਿਵੇਂ ਕਿ ਗੂਗਲ ਜਾਂ ਮਾਈਕ੍ਰੋਸਾਫਟ ਰਾਹੀਂ ਸਾਈਨ ਅੱਪ ਕੀਤਾ ਸੀ, ਤਾਂ ਤੁਹਾਡਾ OpenAI ਲਈ ਕੋਈ ਪਾਸਵਰਡ ਨਹੀਂ ਹੋਵੇਗਾ. ਇਸ ਦੀ ਬਜਾਏ, ਸੰਬੰਧਿਤ ਸੇਵਾ ਪ੍ਰਦਾਤਾ ਰਾਹੀਂ ਆਪਣਾ ਪਾਸਵਰਡ ਰੀਸੈੱਟ ਕਰੋ.
ਹੋਰ ਜਾਣਕਾਰੀ ਲਈ, ਦੇਖੋ: ਮੈਂ ਆਪਣਾ ਪਾਸਵਰਡ ਰੀਸੈੱਟ ਕਿਉਂ ਨਹੀਂ ਕਰ ਸਕਦਾ?
ਸਮੱਸਿਆਵਾਂ ਹੱਲ ਕਰਨ ਲਈ ਆਮ ਸੁਝਾਅ
ਜੇ ਤੁਹਾਨੂੰ “ਕੁਝ ਗਲਤ ਹੋ ਗਿਆ” ਵਰਗੇ ਗਲਤੀ ਦੇ ਸੁਨੇਹੇ ਦਿਖਾਈ ਦੇਣ:
ਗੁਪਤ/ਨਿੱਜੀ ਵਿੰਡੋ ਵਰਤੋ: ਇਸ ਨਾਲ ਬ੍ਰਾਊਜ਼ਰ ਐਕਸਟੈਂਸ਼ਨਾਂ ਜਾਂ ਕੈਸ਼ ਵਿੱਚ ਸਟੋਰ ਕੀਤੇ ਡੇਟਾ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਦੂਰ ਕਰਨ ਵਿੱਚ ਮਦਦ ਮਿਲਦੀ ਹੈ.
ਕੋਈ ਹੋਰ ਬ੍ਰਾਊਜ਼ਰ ਜਾਂ ਡਿਵਾਈਸ ਅਜ਼ਮਾਓ: ਇਸ ਨਾਲ ਪਤਾ ਲੱਗ ਸਕਦਾ ਹੈ ਕਿ ਸਮੱਸਿਆ ਕਿਸੇ ਖ਼ਾਸ ਬ੍ਰਾਊਜ਼ਰ ਵਿੱਚ ਹੀ ਆ ਰਹੀ ਹੈ ਜਾਂ ਨਹੀਂ.
ਨੈੱਟਵਰਕ ਬਦਲੋ: ਕਿਸੇ ਹੋਰ ਨੈੱਟਵਰਕ (ਜਿਵੇਂ ਕਿ ਘਰ ਦੇ ਵਾਈ-ਫਾਈ ਜਾਂ ਮੋਬਾਈਲ ਹੌਟਸਪੌਟ) ਰਾਹੀਂ ਲੌਗ ਇਨ ਕਰਨ ਦੀ ਕੋਸ਼ਿਸ਼ ਕਰੋ.
ਸੁਰੱਖਿਆ ਐਕਸਟੈਂਸ਼ਨਾਂ ਬੰਦ ਕਰੋ: ਐਕਸਟੈਂਸ਼ਨਾਂ ਕਈ ਵਾਰ ਪਛਾਣ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਨੂੰ ਰੋਕ ਸਕਦੀਆਂ ਹਨ.
ਡੋਮੇਨ ਦੀ ਪੁਸ਼ਟੀ ਦੀ ਸਥਿਤੀ ਜਾਂਚੋ: ਜੇ OpenAI 'ਤੇ ਕਿਸੇ ਹੋਰ ਸੰਸਥਾ ਨੇ ਤੁਹਾਡੇ ਡੋਮੇਨ ਦੀ ਪੁਸ਼ਟੀ ਕੀਤੀ ਹੋਈ ਹੈ, ਤਾਂ ਆਪਣੇ ਆਈਟੀ ਪ੍ਰਸ਼ਾਸਕ ਨਾਲ ਸਲਾਹ ਕਰੋ.
OpenAI ਸਹਾਇਤਾ ਨਾਲ ਸੰਪਰਕ ਕਰੋ
ਜੇ ਸਮੱਸਿਆਵਾਂ ਜਾਰੀ ਰਹਿਣ, ਤਾਂ ਹੈਲਪ ਸੈਂਟਰ ਵਿੱਚ ਚੈਟ ਬਬਲ ਰਾਹੀਂ ਸਾਡੇ ਨਾਲ ਸੰਪਰਕ ਕਰੋ. ਜਲਦੀ ਸਹਾਇਤਾ ਪ੍ਰਾਪਤ ਕਰਨ ਲਈ, ਕਿਰਪਾ ਕਰਕੇ ਇਹ ਜਾਣਕਾਰੀ ਦਿਓ:
ਤੁਹਾਨੂੰ ਮਿਲਿਆ ਗਲਤੀ ਦਾ ਸੁਨੇਹਾ, ਜਿਵੇਂ ਦਾ ਤਿਵੇਂ
ਤੁਸੀਂ ਸਾਈਨ ਇਨ ਕਰਨ ਲਈ ਪਛਾਣ ਦੀ ਪੁਸ਼ਟੀ ਦਾ ਕਿਹੜਾ ਤਰੀਕਾ ਵਰਤਣ ਦੀ ਕੋਸ਼ਿਸ਼ ਕੀਤੀ
ਬ੍ਰਾਊਜ਼ਰ ਅਤੇ ਡਿਵਾਈਸ ਦੇ ਵੇਰਵੇ
ਕੀ ਇਹ ਸਮੱਸਿਆ ਸਿਰਫ਼ ਤੁਹਾਨੂੰ ਆ ਰਹੀ ਹੈ ਜਾਂ ਤੁਹਾਡੀ ਸੰਸਥਾ ਦੇ ਹੋਰ ਵਰਤੋਂਕਾਰਾਂ ਨੂੰ ਵੀ
ਸਮੱਸਿਆ ਹੱਲ ਕਰਨ ਲਈ ਤੁਸੀਂ ਹੁਣ ਤੱਕ ਕਿਹੜੇ ਕਦਮ ਅਜ਼ਮਾਏ ਹਨ
