ChatGPT Edu ਉਹਨਾਂ ਸਕੂਲਾਂ ਲਈ ਬਣਾਇਆ ਗਿਆ ਹੈ ਜੋ ਵਿਦਿਆਰਥੀਆਂ ਅਤੇ ਆਪਣੇ ਕੈਂਪਸ ਭਾਈਚਾਰਿਆਂ ਵਿੱਚ AI ਨੂੰ ਹੋਰ ਵਿਆਪਕ ਤੌਰ 'ਤੇ ਤੈਨਾਤ ਕਰਨਾ ਚਾਹੁੰਦੇ ਹਨ. ਹੋਰ ਜਾਣਨ ਲਈ ਸਾਡੀ ਟੀਮ ਨਾਲ ਸੰਪਰਕ ਕਰੋ.
ਸੰਖੇਪ ਜਾਣਕਾਰੀ
ਸਾਡੇ ਨਵੀਨਤਮ ਫਲੈਗਸ਼ਿਪ ਮਾਡਲ ਤੱਕ ਪਹੁੰਚ ਦੇ ਨਾਲ, ChatGPT Edu ਵਿੱਚ ਇਹ ਵੀ ਸ਼ਾਮਲ ਹਨ:
ਉੱਨਤ ਸਾਧਨ: ਡੇਟਾ ਵਿਸ਼ਲੇਸ਼ਣ, ਵੈੱਬ ਬ੍ਰਾਊਜ਼ਿੰਗ ਅਤੇ ਫ਼ਾਈਲ ਅੱਪਲੋਡ
ChatGPT ਦੇ ਲੋੜ ਮੁਤਾਬਕ ਢਾਲੇ ਗਏ ਸੰਸਕਰਣ, ਯਾਨੀ GPT ਬਣਾਉਣ, ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵਰਕਸਪੇਸਾਂ ਵਿੱਚ ਸਾਂਝਾ ਕਰਨ ਦੀ ਸਹੂਲਤ
ChatGPT Free ਨਾਲੋਂ ਕਾਫ਼ੀ ਵੱਧ ਸੁਨੇਹੇ ਭੇਜਣ ਦੀ ਇਜਾਜ਼ਤ
ਗੁਣਵੱਤਾ ਅਤੇ ਰਫ਼ਤਾਰ ਪੱਖੋਂ ਬਿਹਤਰ ਭਾਸ਼ਾਈ ਸਮਰੱਥਾਵਾਂ, ਅਤੇ 50 ਤੋਂ ਵੱਧ ਭਾਸ਼ਾਵਾਂ ਲਈ ਸਹਾਇਤਾ
ਮਜ਼ਬੂਤ ਸੁਰੱਖਿਆ, ਡੇਟਾ ਦੀ ਨਿੱਜਤਾ ਅਤੇ ਪ੍ਰਸ਼ਾਸਕੀ ਨਿਯੰਤਰਣ, ਜਿਵੇਂ ਕਿ ਸਮੂਹ ਅਨੁਮਤੀਆਂ, SSO, SCIM ਅਤੇ GPT ਪ੍ਰਬੰਧਨ
ਸੁਰੱਖਿਆ ਅਤੇ ਨਿੱਜਤਾ
ChatGPT Enterprise ਵਿੱਚ ਤੁਹਾਡੇ ਕਾਰੋਬਾਰੀ ਡੇਟਾ ਦੀ ਮਾਲਕੀ ਅਤੇ ਨਿਯੰਤਰਣ ਤੁਹਾਡੇ ਕੋਲ ਹੀ ਰਹਿੰਦਾ ਹੈ. ਅਸੀਂ ਤੁਹਾਡੇ ਕਾਰੋਬਾਰੀ ਡੇਟਾ ਜਾਂ ਗੱਲਬਾਤਾਂ ਦੀ ਵਰਤੋਂ ਮਾਡਲਾਂ ਨੂੰ ਸਿਖਲਾਈ ਦੇਣ ਲਈ ਨਹੀਂ ਕਰਦੇ, ਅਤੇ ਸਾਡੇ ਮਾਡਲ ਤੁਹਾਡੀ ਵਰਤੋਂ ਤੋਂ ਨਹੀਂ ਸਿੱਖਦੇ. ChatGPT Enterprise, SOC2 ਦੇ ਮਿਆਰਾਂ ਦੀ ਵੀ ਪਾਲਣਾ ਕਰਦਾ ਹੈ ਅਤੇ ਸਾਰੀਆਂ ਗੱਲਬਾਤਾਂ ਭੇਜਣ ਵੇਲੇ ਅਤੇ ਸਟੋਰ ਹੋਣ ਵੇਲੇ ਇਨਕ੍ਰਿਪਟ ਕੀਤੀਆਂ ਜਾਂਦੀਆਂ ਹਨ.
ਸਾਡੇ ਨਵੇਂ ਪ੍ਰਸ਼ਾਸਕੀ ਕੰਸੋਲ ਨਾਲ ਤੁਸੀਂ ਟੀਮ ਦੇ ਮੈਂਬਰਾਂ ਦਾ ਆਸਾਨੀ ਨਾਲ ਪ੍ਰਬੰਧਨ ਕਰ ਸਕਦੇ ਹੋ. ਇਸ ਵਿੱਚ ਡੋਮੇਨ ਦੀ ਪੁਸ਼ਟੀ, SSO ਅਤੇ ਵਰਤੋਂ ਬਾਰੇ ਜਾਣਕਾਰੀ ਦੀਆਂ ਸਹੂਲਤਾਂ ਹਨ, ਜੋ ਇਸ ਨੂੰ ਪੂਰੇ ਉੱਦਮ ਵਿੱਚ ਵੱਡੇ ਪੱਧਰ 'ਤੇ ਲਾਗੂ ਕਰਨਾ ਸੰਭਵ ਬਣਾਉਂਦੀਆਂ ਹਨ. ਅਸੀਂ ਤੁਹਾਡੇ ਉੱਦਮ ਦੇ ਡੇਟਾ ਨੂੰ ਕਿਵੇਂ ਸੰਭਾਲਦੇ ਹਾਂ, ਇਸ ਬਾਰੇ ਹੋਰ ਜਾਣਕਾਰੀ ਲਈ ਸਾਡਾ ਨਿੱਜਤਾ ਪੰਨਾ ਅਤੇ ਸਾਡਾ ਟਰਸਟ ਪੋਰਟਲ ਵੇਖੋ.
API ਕ੍ਰੈਡਿਟ
NSF ਦੀ ਅਗਵਾਈ ਵਾਲੇ ਰਾਸ਼ਟਰੀ ਏਆਈ ਖੋਜ ਸਰੋਤ ਪਾਇਲਟ ਪ੍ਰੋਗਰਾਮ (NAIRR) ਨਾਲ ਭਾਈਵਾਲੀ ਵਿੱਚ, OpenAI ਉਨ੍ਹਾਂ ਖੋਜਕਰਤਾਵਾਂ ਨੂੰ API ਕ੍ਰੈਡਿਟ ਪ੍ਰਦਾਨ ਕਰਦਾ ਹੈ ਜੋ ਏਆਈ ਦੀ ਸੁਰੱਖਿਆ ਅਤੇ ਸਿੱਖਿਆ, ਸਿਹਤ ਸੰਭਾਲ ਪ੍ਰਣਾਲੀਆਂ ਤੇ ਜਲਵਾਯੂ ਸੰਬੰਧੀ ਕੰਮ ਨੂੰ ਬਿਹਤਰ ਬਣਾਉਣ ਲਈ ਏਆਈ ਦੇ ਨਵੇਂ ਉਪਯੋਗਾਂ 'ਤੇ ਕੰਮ ਕਰ ਰਹੇ ਹਨ.
ਇਸ ਫੰਡ ਦਾ ਇੱਕ ਹਿੱਸਾ ਇਤਿਹਾਸਕ ਤੌਰ 'ਤੇ ਕਾਲੇ ਭਾਈਚਾਰੇ ਲਈ ਸਥਾਪਤ ਕਾਲਜਾਂ ਅਤੇ ਯੂਨੀਵਰਸਿਟੀਆਂ, ਅਤੇ ਘੱਟਗਿਣਤੀ ਭਾਈਚਾਰਿਆਂ ਨੂੰ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਵਿੱਚ ਵਿਹਾਰਕ ਖੋਜ ਅਤੇ ਪਾਠਕ੍ਰਮ ਦੇ ਕੰਮ ਲਈ ਸਹਾਇਤਾ ਵਜੋਂ ਰੱਖਿਆ ਗਿਆ ਹੈ. ਅਸੀਂ ਉਨ੍ਹਾਂ ਖੋਜਕਰਤਾਵਾਂ ਦੀ ਵੀ ਸਹਾਇਤਾ ਕਰਦੇ ਹਾਂ ਜੋ ਸਾਡੇ ਉਤਪਾਦਾਂ ਦੀ ਵਰਤੋਂ ਕਰਕੇ ਏਆਈ ਨੂੰ ਜ਼ਿੰਮੇਵਾਰੀ ਨਾਲ ਲਾਗੂ ਕਰਨ, ਇਸ ਨਾਲ ਜੁੜੇ ਜੋਖਮਾਂ ਨੂੰ ਘਟਾਉਣ ਅਤੇ ਏਆਈ ਪ੍ਰਣਾਲੀਆਂ ਦੇ ਸਮਾਜਿਕ ਪ੍ਰਭਾਵ ਨੂੰ ਸਮਝਣ ਨਾਲ ਸੰਬੰਧਿਤ ਖੇਤਰਾਂ ਦਾ ਅਧਿਐਨ ਕਰਦੇ ਹਨ.
ਅਸੀਂ ਆਉਣ ਵਾਲੇ ਸਾਲਾਂ ਵਿੱਚ ਵੀ ਅਧਿਆਪਕਾਂ, ਖੋਜਕਰਤਾਵਾਂ, ਪ੍ਰਸ਼ਾਸਕਾਂ ਅਤੇ ਵਿਦਿਆਰਥੀਆਂ ਦੇ ਲਾਭ ਲਈ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਂਦੇ ਰਹਾਂਗੇ.
