ਸੰਖੇਪ ਜਾਣਕਾਰੀ
ਕਾਨੂੰਨ ਲਈ OpenAI, ਪੇਸ਼ੇਵਰ ਕਾਨੂੰਨੀ ਕੰਮ ਲਈ ਢਾਲਿਆ ਗਿਆ GPT-6 Astra ਹੈ. ਇਹ ਇੱਕ ਵਿਸ਼ੇਸ਼ ਕਾਨੂੰਨੀ ਖੋਜ ਸੂਚਕਾਂਕ ਨੂੰ ਕਾਨੂੰਨੀ ਵਿਸ਼ਲੇਸ਼ਣ ਅਤੇ ਲਿਖਤ ਲਈ ਤਿਆਰ ਕੀਤੀਆਂ ਹਿਦਾਇਤਾਂ ਨਾਲ ਜੋੜਦਾ ਹੈ. ਇਹ ਮੁਵੱਕਿਲ ਦੇ ਮਾਮਲੇ ਦੇ ਤੱਥਾਂ ਦੇ ਆਧਾਰ ’ਤੇ ਕਾਨੂੰਨੀ ਸਵਾਲਾਂ ਦੀ ਖੋਜ ਕਰਨ, ਦਲੀਲਾਂ ਅਤੇ ਸੌਦੇ ਦੀਆਂ ਸ਼ਰਤਾਂ ਤਿਆਰ ਕਰਨ ਅਤੇ ਸਭ ਤੋਂ ਮਜ਼ਬੂਤ ਇਤਰਾਜ਼ਾਂ ’ਤੇ ਵਿਚਾਰ ਕਰਨ ਵਿੱਚ ਵਕੀਲਾਂ ਦੀ ਮਦਦ ਕਰ ਸਕਦਾ ਹੈ.
ਕਾਨੂੰਨ ਲਈ OpenAI ਅਮਰੀਕੀ ਨਿਆਂਇਕ ਨਜ਼ੀਰਾਂ, ਵਿਧਾਨਕ ਕਾਨੂੰਨਾਂ, ਵਿਨਿਯਮਾਂ, ਅਦਾਲਤੀ ਨਿਯਮਾਂ ਅਤੇ ਪ੍ਰਸ਼ਾਸਕੀ ਫ਼ੈਸਲਿਆਂ ਵਿੱਚ ਖੋਜ ਕਰਨ ਲਈ ਕਾਨੂੰਨੀ ਖੋਜ ਸੂਚਕਾਂਕ ਵਰਤਦਾ ਹੈ. ਸੂਚਕਾਂਕ ਵਿੱਚ ਰੋਜ਼ਾਨਾ ਨਵੇਂ ਸਰੋਤ ਜੋੜੇ ਜਾਂਦੇ ਹਨ. ਤੁਸੀਂ ਕਿਸੇ ਦਲੀਲ ਨੂੰ ਕਮਜ਼ੋਰ ਕਰਨ ਵਾਲੇ ਅਦਾਲਤੀ ਮਾਮਲਿਆਂ ਦੀ ਪੜਤਾਲ ਕਰਨ ਲਈ ਜਾਂ ਇਹ ਸਮਝਣ ਲਈ ਮਾਡਲ ਵਰਤ ਸਕਦੇ ਹੋ ਕਿ ਇਕਰਾਰਨਾਮੇ ਵਿੱਚ ਦਿੱਤਾ ਕੋਈ ਅਪਵਾਦ ਕਿਵੇਂ ਬਦਲਦਾ ਹੈ ਕਿ ਜੋਖਮ ਕੌਣ ਚੁੱਕੇਗਾ. ਜਵਾਬਾਂ ਅਤੇ ਹਵਾਲੇ ਵਜੋਂ ਦਿੱਤੇ ਸਰੋਤਾਂ ’ਤੇ ਭਰੋਸਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਮੀਖਿਆ ਕਰੋ.
ਪਹੁੰਚ ਲਈ ਬੇਨਤੀ ਕਰੋ
ਯੋਗ ਖੇਤਰਾਂ ਵਿੱਚ, ਵਰਕਸਪੇਸ ਦੇ ਪ੍ਰਸ਼ਾਸਕ ਜਾਂ ਮਾਲਕ ChatGPT Enterprise ਵਿੱਚ ਜਾਂ ਏਪੀਆਈ ਰਾਹੀਂ ਕਾਨੂੰਨ ਲਈ OpenAI ਤੱਕ ਪਹੁੰਚ ਦੀ ਬੇਨਤੀ ਕਰ ਸਕਦੇ ਹਨ. ਕੋਈ ਵੀ ਵਿਅਕਤੀ ਮਾਡਲ ਦੀ ਵਰਤੋਂ ਕਰ ਸਕੇ, ਇਸ ਤੋਂ ਪਹਿਲਾਂ ਤੁਹਾਡੇ ਵਰਕਸਪੇਸ ਨੂੰ ਭਰੋਸੇਯੋਗ ਪਹੁੰਚ ਰਾਹੀਂ ਅਧਿਕਾਰਤ ਕੀਤਾ ਜਾਣਾ ਲਾਜ਼ਮੀ ਹੈ. ਸਿਰਫ਼ ਵਕੀਲ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਕੰਮ ਕਰਨ ਵਾਲੇ ਲੋਕ ਹੀ ਇਸ ਦੀ ਵਰਤੋਂ ਕਰ ਸਕਦੇ ਹਨ.
ChatGPT Enterprise
ਵਰਕਸਪੇਸ ਦੇ ਕਿਸੇ ਮਾਲਕ ਜਾਂ ਪ੍ਰਸ਼ਾਸਕ ਨੂੰ ਇਹ ਕਦਮ ਪੂਰੇ ਕਰਨ ਲਈ ਕਹੋ:
ਪ੍ਰਸ਼ਾਸਕ ਕੰਸੋਲ → ਭਰੋਸੇਯੋਗ ਪਹੁੰਚ → ਕਾਨੂੰਨ ਲਈ OpenAI ਖੋਲ੍ਹੋ.
ਆਪਣੇ ਕਾਰੋਬਾਰ ਦੀ ਪੁਸ਼ਟੀ ਕਰੋ.
ਬੇਨਤੀ ਫਾਰਮ ਭਰੋ, ਕਾਨੂੰਨੀ ਤਕਨਾਲੋਜੀ ਅਤੇ ਭਰੋਸੇ ਸੰਬੰਧੀ ਪੂਰਕ ਸਮਝੌਤੇ 'ਤੇ ਦਸਤਖ਼ਤ ਕਰੋ ਅਤੇ ਅਰਜ਼ੀ ਜਮ੍ਹਾਂ ਕਰੋ.
ਮਨਜ਼ੂਰੀ ਮਿਲਣ ਤੋਂ ਬਾਅਦ, ਪ੍ਰਸ਼ਾਸਕ ਕੰਸੋਲ → ਮਾਡਲ → ਕਾਨੂੰਨੀ ਸੰਰਚਨਾ → ਕਾਨੂੰਨ ਲਈ OpenAI ਵਿੱਚ ਮਾਡਲ ਨੂੰ ਸਰਗਰਮ ਕਰੋ, ਫਿਰ ਭੂਮਿਕਾ-ਆਧਾਰਿਤ ਪਹੁੰਚ ਨਿਯੰਤਰਣ ਨਾਲ ਅਧਿਕਾਰਤ ਵਰਤੋਂਕਾਰਾਂ ਦਾ ਪ੍ਰਬੰਧਨ ਕਰੋ.
ਏਪੀਆਈ
ਏਪੀਆਈ ਦੀ ਮਦਦ ਨਾਲ ਕਾਨੂੰਨ ਲਈ OpenAI ਨੂੰ ਆਪਣੇ ਸਾਧਨਾਂ ਵਿੱਚ ਸ਼ਾਮਲ ਕਰੋ. ਆਪਣੀ OpenAI ਖਾਤਾ ਟੀਮ ਜਾਂ OpenAI ਦੀ ਕਾਨੂੰਨੀ ਵਿਕਰੀ ਟੀਮ ਰਾਹੀਂ ਭਰੋਸੇਯੋਗ ਪਹੁੰਚ ਲਈ ਬੇਨਤੀ ਕਰੋ.
ਕਾਨੂੰਨੀ ਪਲੱਗਇਨ ਵੇਖੋ
ਭਾਈਵਾਲਾਂ ਵੱਲੋਂ ਬਣਾਏ ਪਲੱਗਇਨ ਉਹ ਸਾਧਨ ਅਤੇ ਜਾਣਕਾਰੀ ChatGPT ਵਿੱਚ ਲਿਆਉਂਦੇ ਹਨ ਜੋ ਤੁਹਾਡੀ ਫਰਮ ਪਹਿਲਾਂ ਹੀ ਵਰਤਦੀ ਹੈ. ਮਿਸਾਲ ਵਜੋਂ, iManage ਨਾਲ ਕੋਈ ਵਕੀਲ ChatGPT ਵਿੱਚ ਗੱਲਬਾਤ ਲਈ ਸੰਖੇਪ ਦਸਤਾਵੇਜ਼ ਦਾ ਖਰੜਾ ਤਿਆਰ ਕਰਕੇ ਉਸ ਨੂੰ ਮਾਮਲੇ ਦੀ ਫਾਈਲ ਵਿੱਚ ਸੰਭਾਲ ਸਕਦਾ ਹੈ, ਜਾਂ ਤੁਲਨਾ ਵਿੱਚ ਪਿਛਲੇ ਸੌਦਿਆਂ ਨੂੰ ਸ਼ਾਮਲ ਕਰਨ ਲਈ DeepJudge ਵਰਤ ਸਕਦਾ ਹੈ.
ਭਾਈਚਾਰੇ ਦੇ ਪਲੱਗਇਨਾਂ ਵਿੱਚ LegalQuants, LECG ਅਤੇ Skills.law ਦੇ ਵਕੀਲਾਂ ਅਤੇ ਕਾਨੂੰਨੀ ਇੰਜੀਨੀਅਰਾਂ ਵੱਲੋਂ ਖ਼ਾਸ ਲੋੜਾਂ ਮੁਤਾਬਕ ਬਣਾਏ ਹੁਨਰ ਸ਼ਾਮਲ ਹਨ. ਤੁਸੀਂ ChatGPT ਵਿੱਚ ਇਨ੍ਹਾਂ ਹੁਨਰਾਂ ਨੂੰ ਆਪਣੇ ਕਾਨੂੰਨੀ ਕੰਮ ਮੁਤਾਬਕ ਢਾਲ ਸਕਦੇ ਹੋ.
ਪਲੱਗਇਨ ਲੱਭਣ ਅਤੇ ਸਥਾਪਤ ਕਰਨ ਦੀਆਂ ਹਿਦਾਇਤਾਂ ਲਈ ChatGPT ਅਤੇ Codex ਵਿੱਚ ਪਲੱਗਇਨ ਵੇਖੋ. ਉਪਲਬਧਤਾ ਅਤੇ ਪਹੁੰਚ ਦੀਆਂ ਸ਼ਰਤਾਂ ਜਾਣਨ ਲਈ ਹਰੇਕ ਪਲੱਗਇਨ ਦਾ ਵੇਰਵਾ ਵੇਖੋ.